CBSE Class 11 Punjabi Syllabus 2026-27
The CBSE Class 11 Punjabi Syllabus for the 2026-27 session outlines a total of 100 marks, divided into an 80-mark written examination and a 20-mark internal assessment. The written exam, lasting 3 hours, covers four main areas: Advanced Reading Skills (8 marks), Effective Writing Skills (15 marks), Translation and Grammar (28 marks), and Punjabi Folk Literature (29 marks). The internal assessment includes a Project (10 marks) and Listening and Speaking Activities (10 marks). The syllabus aims to enhance students' ability to express their thoughts clearly and originally, building upon their existing knowledge of Punjabi language and literature. It emphasizes developing comprehensive language skills suitable for a globalized context, as detailed in the 'Lazmi Punjabi 11' textbook.
Quick info
| Board | CBSE |
|---|---|
| Class | 11 |
| Subject | Punjabi |
| Session | 2026-27 |
| Language | English |
| Type | Syllabus |
Syllabus PDF preview
Read page by page below. PDF is streamed from the official NCERT website — no download button on this page.
Full document text
SUBJECT: PUNJABI
SUBJECT CODE: 104
<math>CLASS - XI (2026-27)</math>
ਲਿਖਤੀ ਪਰੀਖਿਆ - 80 ਅੰਕ
ਆਂਤਰਿਕ ਮੁਲਾਂਕਣ - 20 ਅੰਕ
ਲਿਖਤੀ ਪਰੀਖਿਆ ਲਈ ਸਮਾਂ 3 ਘੰਟੇ
ਕੁੱਲ - 100 ਅੰਕ
ਸੀਨੀਅਰ ਸੈਕੰਡਰੀ ਪੱਧਰ ’ਤੇ ਪੰਜਾਬੀ ਪੜ੍ਹਨ ਵਾਲ਼ੇ ਵਿਦਿਆਰਥੀ, ਦਸਵੀਂ ਤੱਕ ਪੰਜਾਬੀ ਭਾਸ਼ਾ ਦੀ ਪੜ੍ਹਾਈ ਕਰ ਆਏ ਹਨ। ਉਹਨਾਂ ਦੇ ਗਿਆਨ ਦਾ ਘੇਰਾ, ਘਰ-ਪਰਿਵਾਰ, ਸਕੂਲ, ਪ੍ਰਾਂਤ ਅਤੇ ਦੇਸ ਤੋਂ ਅੱਗੇ ਕੌਮਾਂਤਰੀ ਪੱਧਰ ਤੱਕ ਫੈਲ ਚੁੱਕਿਆ ਹੈ। ਉਹ ਸਮਾਜਿਕ, ਰਾਜਨੀਤਿਕ ਅਤੇ ਸੱਭਿਆਚਾਰਕ ਪਰਿਪੇਖ ਵਿੱਚ ਆਪਣੀ ਸੋਚ ਵਿਕਸਤ ਕਰ ਰਹੇ ਹਨ। ਉਹ ਸਾਹਿਤ ਦੇ ਰੂਪਾਂ ਅਤੇ ਰੂਪਾਕਾਰਾਂ ਬਾਰੇ ਵੀ ਜਾਣਦੇ ਹਨ। ਉਹਨਾਂ ਦਾ ਵਿਆਕਰਨ ਦਾ ਗਿਆਨ ਕਾਫ਼ੀ ਚੰਗੇਰਾ ਹੋ ਚੁੱਕਿਆ ਹੈ। ਉਹ ਖ਼ੁਦ ਕਿਸ਼ੋਰ ਹੋ ਗਏ ਹਨ, ਸੋ ਭਾਸ਼ਾ ਦੀ ਸਹੀ ਰੂਪ ਵਿੱਚ ਵਰਤੋਂ ਉਹਨਾਂ ਦੀ ਸ਼ਖ਼ਸ਼ੀਅਤ ਤੇ ਬੌਧਿਕ ਵਿਕਾਸ ਵਿੱਚ ਸਹਾਈ ਹੋ ਰਹੀ ਹੈ। ਪੰਜਾਬੀ ਭਾਸ਼ਾ ਦਾ ਅਧਿਐਨ ਹੀ ਨਹੀਂ ਮੌਲਿਕ ਲੇਖਣ ਅਤੇ ਮੌਖਿਕ ਪ੍ਰਗਟਾਅ ਵੀ ਉਹਨਾਂ ਨੂੰ ਖੁਸ਼ੀ ਪ੍ਰਦਾਨ ਕਰਦਾ ਹੈ। ਸੋ ਪਾਠ-ਕ੍ਰਮ ਵਿੱਚ ਇਹ ਯਤਨ ਕੀਤਾ ਗਿਆ ਹੈ ਕਿ ਵਿਦਿਆਰਥੀ ਆਪਣੇ ਖਿਲਰੇ-ਪੁਲਰੇ ਵਿਚਾਰਾਂ ਨੂੰ ਬੜੇ ਸਰਲ, ਸਹਿਜ ਤੇ ਮੌਲਿਕ ਰੂਪ ਵਿੱਚ ਪੇਸ਼ ਕਰਨ ਦੀ ਸਮਰੱਥਾ ਵਧਾ ਸਕੇ।
ਵਿਸ਼ਵ ਪੱਧਰ ’ਤੇ ਪੰਜਾਬੀ ਭਾਸ਼ਾ ਪ੍ਰਫੁਲਿਤ ਹੋ ਚੁੱਕੀ ਹੈ। ਜਿਸ ਸਦਕਾ ਵਿੱਦਿਆ ਦੇ ਖੇਤਰ ਵਿੱਚ ਸੰਸਾਰ ਪੱਧਰ ਦੀਆਂ ਭਾਸ਼ਾਵਾਂ ਨੇ ਜਿਵੇਂ-ਜਿਵੇਂ ਅੰਤਰਰਾਸ਼ਟਰੀ ਮੰਚ ਉੱਤੇ ਆਪਣਾ ਪ੍ਰਭਾਵ ਪਾਇਆ ਹੈ। ਉਸੇ ਤਰ੍ਹਾਂ ਪੰਜਾਬੀ ਭਾਸ਼ਾ ਨੇ ਵੀ ਆਪਣੇ ਸੱਭਿਆਚਾਰ ਤੇ ਸੰਸਕ੍ਰਿਤੀ ਨਾਲ਼ ਵਿਸ਼ਵੀਕਰਨ ਦੇ ਦੌਰ ਵਿੱਚ ਆਪਣਾ ਨਿਵੇਕਲਾ ਸਥਾਨ ਬਣਾਇਆ ਹੈ।
ਭਾਸ਼ਾ ਦੇ ਪ੍ਰਗਟਾਅ ਲਈ ਸੀ.ਬੀ.ਐੱਸ.ਈ. ਨੇ ਵੀ ਅਹਿਮ ਉਪਰਾਲਾ ਕਰਕੇ, ਉਚੇਚੇ ਤੇ ਵਿਸ਼ੇਸ਼ ਢੰਗ ਨਾਲ਼ ਪਾਠ-ਕ੍ਰਮ ਵਿੱਚ ਬਦਲਾਓ ਲਿਆਉਂਦੇ ਹੋਏ 20 ਅੰਕਾਂ ਦੇ ਆਂਤਰਿਕ ਮੁਲਾਂਕਣ ਨਾਲ਼, ਵਿਅਕਤੀਗਤ ਪੜਚੋਲ ਰਾਹੀਂ ਵਿਦਿਆਰਥੀ ਦੀ ਸ਼ਖਸ਼ੀਅਤ ਨੂੰ ਉਭਾਰਨ ਦਾ ਉਪਰਾਲਾ ਕੀਤਾ ਹੈ। 80 ਅੰਕ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਲਿਖਤੀ ਪਰੀਖਿਆ ਲਈ ਰਾਖਵੇਂ ਰੱਖੇ ਗਏ ਹਨ।
ਪੰਜਾਬੀ ਭਾਸ਼ਾ ਦਾ ਵਿਸ਼ੇਸ਼ ਦਰਜਾ ਹੋਣ ਕਾਰਨ ਵਿਦਿਆਰਥੀ
ਦਾ ਆਂਤਰਿਕ ਮੁਲਾਂਕਣ ਪਰੀਖਿਅਕ ਵੱਲੋਂ ਕੀਤਾ ਜਾਣਾ ਜ਼ਰੂਰੀ ਹੈ।
- ਸਲਾਨਾ ਲਿਖਤੀ ਪਰੀਖਿਆ
(Year End Written Exam - 80 Marks)
ਇਕਾਈ /ਸਿੱਖਣ ਦਾ ਖੇਤਰ ਅੰਕ ਭਾਸ਼ਾ (ੳ) ਅਡਵਾਂਸ ਪੜ੍ਹਨ ਕੌਸ਼ਲ 8 (ਅ) ਪ੍ਰਭਾਵਸ਼ਾਲੀ ਲਿਖਣ ਕੌਸ਼ਲ 15 51
(ੲ) ਅਨੁਵਾਦ ਅਤੇ ਵਿਆਕਰਨ 28 ਪੰਜਾਬੀ ਲੋਕ-ਸਾਹਿਤ 29
- ਆਂਤਰਿਕ ਮੁਲਾਂਕਣ
(Internal Assesment - 20 Marks)
- पृ्नैवट (PROJECT) 10 ਅੰਕ
- ਸੁਣਨ ਅਤੇ ਬੋਲਣ ਆਧਾਰਿਤ ਕਿਰਿਆਵਾਂ 10 ਅੰਕ
ਭਾਸ਼ਾ
ਅਡਵਾਂਸ ਪੜ੍ਹਨ ਕੌਸ਼ਲ
23
- ਜਾਣਕਾਰੀ ਭਰਪੁਰ ਇੱਕ ਅਣਡਿੱਠਾ ਪੈਰਾ ਤੇ ਉਸ ਨਾਲ਼ ਸੰਬੰਧਿਤ 8 ਬਹੁ-ਵਿਕਲਪੀ ਪ੍ਰਸ਼ਨ <math>(8X1)=8</math>
ਪ੍ਰਭਾਵਸ਼ਾਲੀ ਲਿਖਣ-ਕੌਸ਼ਲ
ਇਸ ਵਿੱਚ ਵੱਖ-ਵੱਖ ਪ੍ਰਸ਼ਨ ਹੇਠ ਲਿਖੇ ਅਨੁਸਾਰ ਪੁੱਛੇ ਜਾਣਗੇ
- ਅਖ਼ਬਾਰਾਂ ਦੇ ਸੰਪਾਦਕ ਨੂੰ ਪੱਤਰ (ਚੋਣ ਆਧਾਰਿਤ)
7
- ਸਮਾਜਿਕ, ਸੱਭਿਆਚਾਰਕ ਅਤੇ ਮਨੋਰੰਜਨ ਵਿਸ਼ੇ ਸੰਬੰਧੀ 200-225 ਸ਼ਬਦਾਂ ’ਚ ਲੇਖ 8 (ਚੋਣ ਆਧਾਰਿਤ)
28 ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਅਤੇ ਵਿਆਕਰਨ :- (ਲਾਜ਼ਮੀ ਪੰਜਾਬੀ 11 ਪਾਠ-ਪੁਸਤਕ ਵਿੱਚ ਦਰਜ ਸ਼ਬਦਾਂ/ਵਾਕਾਂ ’ਤੇ ਆਧਾਰਿਤ)
- ਦਫ਼ਤਰੀ ਸ਼ਬਦਾਵਲੀ (ਅਤਿ ਛੋਟੇ ਉੱਤਰਾਂ ਵਾਲ਼ੇ ਪ੍ਰਸ਼ਨ) (ਚੋਣ ਆਧਾਰਿਤ) <math>5X1=5</math>
- ਵੱਖ-ਵੱਖ ਵਿਸ਼ਿਆਂ ਨਾਲ਼ ਸੰਬੰਧਿਤ ਸ਼ਬਦਾਵਲੀ (ਅਤਿ ਛੋਟੇ ਉੱਤਰਾਂ ਵਾਲ਼ੇ ਪ੍ਰਸ਼ਨ) (ਚੋਣ ਆਧਾਰਿਤ) <math>5X1=5</math>
- ਬੈਂਕ, ਰੇਲਵੇ, ਡਾਕ, ਬੀਮਾ-ਸੇਵਾਵਾਂ ਤੇ ਕੰਪਿਊਟਰ ਨਾਲ਼ ਸੰਬੰਧਿਤ ਵਾਕ (ਛੋਟੇ ਉੱਤਰਾਂ ਵਾਲ਼ੇ ਪ੍ਰਸ਼ਨ) (ਚੋਣ ਆਧਾਰਿਤ) <math>4X2=8</math>
- ਮੁਹਾਵਰੇ (ਅਰਥ ਸਪਸ਼ਟ ਕਰਦੇ ਹੋਏ ਵਾਕ ਬਣਾਉਣਾ) (ਚੋਣ ਆਧਾਰਿਤ) <math>5X1=5</math> (ਲਾਜ਼ਮੀ ਪੰਜਾਬੀ 11 ਪਾਠ-ਪੁਸਤਕ ਵਿੱਚ ਦਰਜ ਮੁਹਾਵਰਿਆਂ ’ਤੇ ਆਧਾਰਿਤ)।
- ਇਸ਼ਤਿਹਾਰ/ਸੱਦਾ-ਪੱਤਰ (ਚੋਣ ਆਧਾਰਿਤ) (50 ਸ਼ਬਦਾਂ ਵਿੱਚ) 5
ਪੰਜਾਬੀ ਲੋਕ-ਸਾਹਿਤ (ਲਾਜ਼ਮੀ ਪੰਜਾਬੀ 11 ਪਾਠ-ਪੁਸਤਕ ’ਤੇ ਆਧਾਰਿਤ) 29
- ਲੋਕ-ਗੀਤਾਂ (ਸੁਹਾਗ, ਘੋੜੀਆਂ, ਸਿੱਠਣੀਆਂ, ਟੱਪਾ) ਵਿੱਚੋਂ ਚੋਣਵੀਆਂ ਸਤਰਾਂ ’ਤੇ ਆਧਾਰਿਤ ਬਹੁ-ਵਿਕਲਪੀ ਉੱਤਰਾਂ ਵਾਲ਼ੇ ਪ੍ਰਸ਼ਨ (ਚੋਣ ਆਧਾਰਿਤ) <math>6X1 = 6</math>
- ਲੋਕ-ਗੀਤਾਂ (ਬੋਲੀਆਂ, ਢੋਲਾ, ਮਾਹੀਆ, ਬੁਝਾਰਤਾਂ) ਵਿੱਚੋਂ ਚੋਣਵੀਆਂ ਸਤਰਾਂ ’ਤੇ ਆਧਾਰਿਤ ਬਹੁ-ਵਿਕਲਪੀ ਉੱਤਰਾਂ ਵਾਲ਼ੇ ਪ੍ਰਸ਼ਨ (ਚੋਣ ਆਧਾਰਿਤ) <math>6X1 = 6</math>
- ਲੋਕ-ਗੀਤਾਂ ’ਤੇ 40-50 ਸ਼ਬਦਾਂ ਵਿੱਚ ਸੰਖੇਪ ਉੱਤਰ ਵਾਲ਼ੇ ਪ੍ਰਸ਼ਨ (ਚੋਣ ਆਧਾਰਿਤ) <math>3X3=9</math>
- ਦੰਤ-ਕਥਾਵਾਂ ਅਤੇ ਪ੍ਰੀਤ ਕਥਾਵਾਂ ’ਤੇ 25-30 ਸ਼ਬਦਾਂ ਵਿੱਚ ਛੋਟੇ ਉੱਤਰ ਵਾਲ਼ੇ ਪ੍ਰਸ਼ਨ (ਚੋਣ ਆਧਾਰਿਤ) <math>4X2=8</math>
ਨਿਰਧਾਰਿਤ ਪਾਠ-ਪੁਸਤਕ : ਲਾਜ਼ਮੀ ਪੰਜਾਬੀ 11 (ਪੰਜਾਬ ਸਕੂਲ ਸਿੱਖਿਆ ਬੋਰਡ)
ਨੋਟ - ਲਾਜ਼ਮੀ ਪੰਜਾਬੀ 11 ਪਾਠ-ਪੁਸਤਕ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਪ੍ਰਕਾਸ਼ਤ ਕੀਤਾ ਗਿਆ ਹੈ। ਇਹ ਪੁਸਤਕ ਬੋਰਡ ਦੀ ਵੈੱਬਸਾਈਟ : www.pseb.ac.in ’ਤੇ ਵੀ ਉਪਲਬਧ ਹੈ।
ਗਿਆਰਵੀਂ ਜਮਾਤ ਵਿੱਚ ਪੰਜਾਬੀ ਵਿਸ਼ੇ ਦੀਆਂ ਗਤੀਵਿਧੀਆਂ ਅਤੇ ਮੁਲਾਂਕਣ Guidelines for Activities and Evaluation
पृनैवट (PROJECT)
ਲਈ ਦਿਸ਼ਾ ਨਿਰਦੇਸ਼
- ਅਧਿਆਪਕ ਵਿਦਿਆਰਥੀ ਨੂੰ ਦੋ ਵਿਸ਼ਿਆਂ ਵਿੱਚੋਂ ਕਿਸੇ ਇੱਕ ’ਤੇ ਪ੍ਰੋਜੈਕਟ ਤਿਆਰ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕਰੇਗਾ।
- ਇਹ ਪ੍ਰੋਜੈਕਟ ਤਸਵੀਰਾਂ ਸਹਿਤ ਲਿਖਤੀ ਰੂਪ ਵਿੱਚ 10 ਤੋਂ 15 ਪੰਨਿਆਂ ਦਾ ਹੋਵੇਗਾ।
- ਅਧਿਆਪਕ ਵਿਦਿਆਰਥੀ ਨੂੰ ਪ੍ਰੋਜੈਕਟ ਦੀ ਚੋਣ ਲਈ ਸਹਾਇਤਾ ਕਰੇਗਾ।
ਅਧਿਆਪਕ ਸਮੇਂ-ਸਮੇਂ ’ਤੇ ਪ੍ਰੋਜੈਕਟ ਦਾ ਨਿਰੀਖਣ ਕਰੇਗਾ।
- ਅਧਿਆਪਕ ਵਿਦਿਆਰਥੀ ਨੂੰ ਹਰੇਕ ਪੱਖ ਤੋਂ ਸਲਾਹ ਦੇ ਕੇ ਖੋਜ ਕਰਨ ਲਈ ਪ੍ਰੇਰਿਤ ਕਰੇਗਾ।
- ਅਧਿਆਪਕ ਇਹ ਯਕੀਨੀ ਬਣਾਏਗਾ ਕਿ ਪ੍ਰੋਜੈਕਟ ਰਾਹੀਂ ਵਿਦਿਆਰਥੀ ਕੁਝ ਸਿੱਖ ਰਿਹਾ ਹੈ। ਜੇਕਰ ਵਿਦਿਆਰਥੀ ਨੂੰ ਪ੍ਰੋਜੈਕਟ ਸੰਬੰਧੀ ਪ੍ਰਸ਼ਨ ਪੁੱਛੇ ਜਾਣ ਤਾਂ ਉਹ ਤਸੱਲੀ-ਬਖ਼ਸ਼ ਜਵਾਬ ਦੇ ਸਕੇ।
- ਅਧਿਆਪਕ ਵਿਦਿਆਰਥੀ ਦੇ ਪ੍ਰੋਜੈਕਟ ਦਾ ਨਿਰੀਖਣ ਕਰਨ ਲਈ ਕਲਾਸ ਰੂਮ ਵਿੱਚ ਪ੍ਰਬੰਧ ਕਰੇਗਾ।
- ਅਧਿਆਪਕ ਇਹ ਸੁਨਿਸ਼ਚਿਤ ਕਰੇਗਾ ਕਿ ਵਿਦਿਆਰਥੀ ਨੇ ਉਸ ਪ੍ਰੋਜੈਕਟ ਬਾਰੇ ਹਰ ਪੱਖ ਤੋਂ ਜਾਣਕਾਰੀ ਹਾਸਲ ਕਰ ਲਈ ਹੈ।
ਪ੍ਰੋਜੈਕਟ ਬਣਾਉਣ ਦਾ ਉਦੇਸ਼
- ਵਿਦਿਆਰਥੀ ਨੂੰ ਬਹੁ-ਪੱਖੀ ਖੋਜ ਕਰਨ ਲਈ ਪ੍ਰਤਿਭਾਸ਼ਾਲੀ ਤੇ ਨਿਪੁੰਨ ਬਣਾਉਣਾ ਹੈ।
- ਅਧਿਆਪਕ ਨੇ ਵਿਦਿਆਰਥੀ ਨੂੰ ਪ੍ਰੋਜੈਕਟ ਬਣਾਉਣ ਲਈ ਮੌਕੇ ਮੁਹੱਈਆ ਕਰਾਉਣੇ ਹਨ। ਜਿਨ੍ਹਾਂ ਰਾਹੀਂ ਵਿਦਿਆਰਥੀ ਨੇ ਆਪਣੀ ਤੇ ਆਲ਼ੇ-ਦੁਆਲ਼ੇ ਦੀ ਜਾਣਕਾਰੀ ਦੇ ਨਾਲ਼-ਨਾਲ਼ ਸ਼ਖਸ਼ੀਅਤ ਦਾ ਵੀ ਨਿਖਾਰ ਕਰਨਾ ਹੈ।
- ਵਿਦਿਆਰਥੀ ਨੇ ਇਸ ਪ੍ਰੋਜੈਕਟ ਦੁਆਰਾ ਦੇਸ ਵਿੱਚ ਹੀ ਨਹੀਂ ਵਿਦੇਸ਼ ਵਿੱਚ ਵੀ ਪਛਾਣ ਬਣਾਉਣੀ ਹੈ।
- ਵਿਦਿਆਰਥੀ ਨੂੰ ਪ੍ਰੋਜੈਕਟ ਰਾਹੀਂ ਦਲੀਲ ਭਰਪੂਰ ਤਕਨੀਕ ਤੋਂ ਜਾਣੂ ਕਰਾਉਣਾ ਹੈ।
- ਪ੍ਰੋਜੈਕਟ ਰਾਹੀਂ ਅਧਿਆਪਕ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਸਿਹਤਮੰਦ ਭਾਵਨਾ ਨੂੰ ਉਜਾਗਰ ਕਰੇਗਾ।
- ਵਿਦਿਆਰਥੀਆਂ ਦੀ ਸ਼ਖਸ਼ੀਅਤ ਨੂੰ ਬਹੁ-ਅਯਾਮੀ ਪੱਖ ਤੋਂ ਵਿਸ਼ਵ-ਵਿਆਪੀ ਬਣਾਉਣਾ ਹੈ।
Frequently asked questions
What is the total mark distribution for Class 11 Punjabi?
The total marks for Class 11 Punjabi is 100, comprising an 80-mark written examination and a 20-mark internal assessment.
What are the main sections of the written examination?
The written examination is divided into Advanced Reading Skills (8 marks), Effective Writing Skills (15 marks), Translation and Grammar (28 marks), and Punjabi Folk Literature (29 marks).
What does the internal assessment include?
The internal assessment includes a Project worth 10 marks and Listening and Speaking Activities worth 10 marks.
What is the duration of the written examination?
The written examination for Class 11 Punjabi is for 3 hours.
Which textbook is prescribed for Class 11 Punjabi?
The prescribed textbook is 'Lazmi Punjabi 11' published by the Punjab School Education Board.
What is the objective of the project work?
The project work aims to make students proficient in multi-faceted research, enhance their personality, and introduce them to logical techniques.
CBSE Class 11 Punjabi syllabus 2026-27. Last updated 10 Aug 2026.